ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨੇ ਅਰਥਵਿਵਸਥਾ ਵਿੱਚ ਸਾਲਾਨਾ $15.4 ਬਿਲੀਅਨ ਦਾ ਯੋਗਦਾਨ ਪਾਇਆ, YSPN ਰਿਪੋਰਟ

ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਨੇ ਅਰਥਵਿਵਸਥਾ ਵਿੱਚ ਸਾਲਾਨਾ $15.4 ਬਿਲੀਅਨ ਦਾ ਯੋਗਦਾਨ ਪਾਇਆ, YSPN ਰਿਪੋਰਟ

July 21, 2026 · 11 min

About this episode

The episode discusses the economic contribution of the Sikh community in Australia as reported by YSPN.

ਯੰਗ ਸਿੱਖ ਪ੍ਰੋਫੈਸ਼ਨਲ ਨੈੱਟਵਰਕ (YSPN) ਦੀ ਨਵੀਂ ਆਰਥਿਕ ਪ੍ਰਭਾਵ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ ਸਿਰਫ਼ 0.8 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖ ਭਾਈਚਾਰਾ ਦੇਸ਼ ਦੀ ਆਰਥਿਕਤਾ ਵਿੱਚ ਇੱਕ ਫ਼ੀਸਦੀ ਦਾ ਯੋਗਦਾਨ ਪਾ ਰਿਹਾ ਹੈ। ਰਿਪੋਰਟ ਅਨੁਸਾਰ 2021 ਵਿੱਚ ਸਿੱਖ ਭਾਈਚਾਰੇ ਨੇ $15.4 ਬਿਲੀਅਨ ਦਾ ਆਰਥਿਕ ਯੋਗਦਾਨ ਦਿੱਤਾ। ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ YSPN ਦੇ ਚੇਅਰ ਅਮਰਦੀਪ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਿਰਫ਼ ਉਬਰ ਜਾਂ ਟਰੱਕ ਡਰਾਈਵਰਾਂ ਤੱਕ ਸੀਮਤ ਕਰਕੇ ਦੇਖਣਾ ਗਲਤ ਧਾਰਨਾ ਹੈ। ਉਨ੍ਹਾਂ ਦੱਸਿਆ ਕਿ ਕਈ ਪ੍ਰਵਾਸੀ ਆਪਣੇ ਅਸਲ ਹੁਨਰ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਜਾਂ ਨਵੇਂ ਕਿੱਤਿਆਂ ਵਿੱਚ ਕੰਮ ਕਰਨ ਦੇ ਬਾਵਜੂਦ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਪੋਡਕਾਸਟ ਵਿੱਚ ਪੂਰਾ ਇੰਟਰਵਿਊ ਸੁਣੋ।

More episodes of SBS Punjabi - ਐਸ ਬੀ ਐਸ ਪੰਜਾਬੀ

Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.