
Insights from recent episode analysis
Audience Interest
Podcast Focus
Publishing Consistency
Platform Reach
Insights are generated by CastFox AI using publicly available data, episode content, and proprietary models.
Total monthly reach
Estimated from 1 chart position in 1 market.
By chart position
- 🇨🇦CA · Non-Profit#8300K to 1M
- Per-Episode Audience
Est. listeners per new episode within ~30 days
150K to 500K🎙 Weekly cadence·65 episodes·Long inactive - Monthly Reach
Unique listeners across all episodes (30 days)
300K to 1M🇨🇦100% - Active Followers
Loyal subscribers who consistently listen
90K to 300K
Market Insights
Platform Distribution
Reach across major podcast platforms, updated hourly
Total Followers
—
Total Plays
—
Total Reviews
—
* Data sourced directly from platform APIs and aggregated hourly across all major podcast directories.
On the show
Recent episodes
Panth Di Tarakki | Sakhi - 60 | Sant Attar Singh Ji Mastuana Wale
Sep 3, 2022
Unknown duration
Sansaar Vishay Vikaaran Di Bhatthi Vich Bhujh Riha Hai | Sakhi - 59 | Sant Attar Singh Ji
Aug 27, 2022
Unknown duration
Jathebandi Di Jugat | Sakhi - 58 | Sant Attar Singh ji Mastuana Wale
Aug 20, 2022
Unknown duration
Gurmat Saniyas | Sakhi - 57 | Sant Attar Singh ji Mastuana Wale
Aug 13, 2022
Unknown duration
Sikh Di Sahaita | Sakhi - 56 | Sant Attar Singh ji Mastuana Wale
Aug 6, 2022
Unknown duration
Social Links & Contact
Official channels & resources
Official Website
Login
RSS Feed
Login
| Date | Episode | Description | Length | |
|---|---|---|---|---|
| 9/3/22 | ![]() Panth Di Tarakki | Sakhi - 60 | Sant Attar Singh Ji Mastuana Wale | #SantAttarSinghji #Sakhi ਪੰਥ ਦੀ ਤਰੱਕੀ ਫ਼ਿਰੋਜ਼ਪੁਰ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਪੰਥ ਦੀ ਤਰੱਕੀ ਉਦੋਂ ਹੋਵੇਗੀ ਜਦੋਂ: ੧. ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਹਰੇਕ ਪਿੰਡ, ਨਗਰ, ਕਸਬੇ, ਸ਼ਹਿਰ ਆਦਿਕ ਦੀਆਂ ਖੂਹੀਆਂ 'ਤੇ ਸਾਧ-ਸੰਗਤ ਦੇ ਡੋਲ ਖੜਕਣਗੇ ਅਥਵਾ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਜਾਵੇਗਾ ਅਤੇ 'ੴਸਤਿਨਾਮੁ' ਦੀ ਧੁਨੀ ਉੱਠੇਗੀ। ੨. ਗੁਰੂ ਖ਼ਾਲਸੇ ਦਾ ਇੱਕ ਹੀ ਖ਼ਜ਼ਾਨਾ ਹੋਵੇਗਾ। ਸੰਗਤਾਂ, ਆਸ਼ਰਮਾਂ ਅਤੇ ਪੰਥਕ ਕਾਰਜਾਂ ਲਈ ਆਪਣਾ ਦਸਵੰਧ, ਕਾਰ ਭੇਟ ਆਦਿਕ ਇਸ ਖ਼ਜ਼ਾਨੇ ਵਿੱਚ ਹਰ ਸਾਲ ਜਾਂ ਹਰ ਮਹੀਨੇ ਜਮ੍ਹਾਂ ਕਰਾਉਣਗੀਆਂ। ਮੰਗਣ ਨਾਲ ਖ਼ਾਲਸੇ ਦੇ ਨਿਰਭੈ ਅਤੇ ਬੇਪ੍ਰਵਾਹ ਹਿਰਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ। ੩. ਪੰਥ ਦੇ ਸਾਰੇ ਅੰਗ ਨਾਮ ਜਪਣਗੇ ਅਤੇ ਹਰੀ-ਕੀਰਤਨ ਨੂੰ ਮੁੱਖ ਕਾਰ ਸਮਝਣਗੇ ਤੇ ਆਪਣੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣਗੇ। | — | |
| 8/27/22 | ![]() Sansaar Vishay Vikaaran Di Bhatthi Vich Bhujh Riha Hai | Sakhi - 59 | Sant Attar Singh Ji | #SantAttarSinghji #Sakhi ਸੰਸਾਰ ਵਿਸ਼ੇ-ਵਿਕਾਰਾਂ ਦੀ ਭੱਠੀ ਵਿਚ ਭੁੱਜ ਰਿਹਾ ਹੈ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ (੧੫੬) ਸੰਤ ਅਤਰ ਸਿੰਘ ਜੀ ਮਹਾਰਾਜ ਰਾਤ ਨੂੰ ਬਾਰਾਂ ਵਜੇ ਤੋਂ ਪਿੱਛੋਂ ਉਬੜਵਾਹੇ ਉੱਠ, ਇਸ਼ਨਾਨ ਕਰ, ਸਮਾਧੀ ਸਥਿਤ ਹੋ, ਨਾਮ-ਸਿਮਰਨ ਵਿੱਚ ਜੁੜ ਜਾਂਦੇ। ਸੇਵਕਾਂ ਦੇ ਪੁੱਛਣ 'ਤੇ ਸੰਤਾਂ ਨੇ ਕਿਹਾ, "ਭਾਈ! ਜਿਸ ਵੇਲੇ ਅਸੀਂ ਰਾਤ ਬਿਰਾਜਦੇ ਹਾਂ, ਸਾਨੂੰ ਸੰਸਾਰ ਦਾਣਿਆਂ ਵਾਂਗੂੰ ਵਿਸ਼ੇ-ਵਿਕਾਰਾਂ ਦੀ ਭੱਠੀ ਵਿੱਚ ਭੁੱਜ ਰਿਹਾ ਅਨੁਭਵ ਹੁੰਦਾ ਹੈ। ਇਹ ਕਸ਼ਟ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ। ਇਸ ਲਈ ਕਰਤਾਰ ਅੱਗੇ ਅਰਦਾਸ ਕਰਦੇ ਹਾਂ: ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ (੮੫੩) | — | |
| 8/20/22 | ![]() Jathebandi Di Jugat | Sakhi - 58 | Sant Attar Singh ji Mastuana Wale | #SantAttarSinghji #Sakhi ਜਥੇਬੰਦੀ ਦੀ ਜੁਗਤ ਇੱਕ ਵਾਰ ਪੰਥ ਦੇ ਉੱਘੇ ਲੀਡਰ, ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਧੜੇਬੰਦੀ ਨੇ ਪੰਥ ਦੀ ਜਿੱਤ 'ਤੇ ਪਾਣੀ ਫੇਰ ਦਿੱਤਾ ਹੈ। ਕੋਈ ਉਪਾਓ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ। ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫ਼ੁਰਮਾਇਆ, "ਜੇ ਪਹਿਲਾਂ ਸਾਰੀ ਜਥੇਬੰਦੀ ਨਾਮ-ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਨ੍ਹਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਸਾਰੇ ਧੜਿਆਂ ਦੇ ਮੁਖੀ ਸੱਜਨ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ, ਗੁਰਸ਼ਬਦ ਮੇਲ ਕਰਵਾ ਦੇਵੇਗਾ।" ਇਹ ਸੁਣ ਉਨ੍ਹਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ। ਕੋਈ ਅਮਲੀ ਉਪਾਓ ਦੱਸੋ। ਸੰਤਾਂ ਨੇ ਬੜੇ ਜਲਾਲ ਵਿੱਚ ਆ ਕੇ ਕਿਹਾ, "ਖ਼ਾਲਸਾ ਜੀ! ਦੁੱਧ ਵੀ ਤੁਹਾਡਾ, ਖੰਡ ਵੀ ਤੁਹਾਡੀ, ਅਸੀਂ ਤਾਂ ਉਂਗਲ ਫੇਰਨੀ ਜਾਣਦੇ ਹਾਂ। ਗੁਰਮਤਿ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ ਦੇ, ਬਾਣੀ ਵਿੱਚ ਢਲੇ ਹੋਏ, ਪੰਜ ਗੁਰਸਿੱਖ (ਪਿਆਰੇ) ਅਤੇ ਇੱਕ ਗੁਰਮੁਖ ਸਾਖੀ (ਗ੍ਰੰਥੀ) ਚੁਣ ਲਵੋਗੇ ਤੇ ਇਨ੍ਹਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਕੀ ਤਾਬੇ ਗੁਰਮਤਾ ਕਰਕੇ ਹੱਥ ਪਾਵੋਗੇ, ਫ਼ਤਹਿ ਹੋਵੇਗਾ। ਪਰ ਇਹ ਨਾ ਹੋਵੇ ਕਿ ਅੱਜ ਕੋਠੇ ਚਾੜ੍ਹ ਦਿੱਤਾ ਤੇ ਕੱਲ੍ਹ ਪੌੜੀ ਖਿੱਚ ਲਈ। ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਤੇ ਰਹਿਤ-ਮਰਿਯਾਦਾ ਵਿੱਚ ਪੱਕੇ ਰਹਿਣ, ਤਦ ਤੱਕ ਪੰਥ ਇਨ੍ਹਾਂ ਦੀ ਆਗਿਆ ਵਿੱਚ ਰਹੇ।" ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੀਕਰ ਜਮ੍ਹਾਂ ਹਨ: ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥ (੧੨੦੪) | — | |
| 8/13/22 | ![]() Gurmat Saniyas | Sakhi - 57 | Sant Attar Singh ji Mastuana Wale | #SantAttarSinghji #Sakhi ਗੁਰਮਤਿ ਸੰਨਿਆਸ ਸਿੰਧ ਦੇ ਦੌਰੇ ਸਮੇਂ ਦੋ ਦਿਨ ਗੱਡੀ ਦੇ ਸਫ਼ਰ ਵਿੱਚ ਕਿਸੇ ਨੇ ਵੀ ਪ੍ਰਸ਼ਾਦਾ ਨਾ ਛਕਿਆ। ਜਿਸ ਗੁਰਦੁਆਰੇ ਰਾਤ ਠਹਿਰੇ, ਉੱਥੇ ਸੰਤਾਂ ਨੇ ਤਾਂ ਜੁਗਤ ਨਾਲ ਅਲਪ-ਅਹਾਰ ਹੀ ਕੀਤਾ ਪਰ ਸੇਵਕਾਂ ਨੇ ਰੱਜ-ਰੱਜ ਦੋ ਦਿਨ ਦੀਆਂ ਕਸਰਾਂ ਕੱਢੀਆਂ ਅਤੇ ਸਵੇਰੇ ਪੰਜ ਵਜੇ ਤੱਕ ਸੁੱਤੇ ਰਹੇ। ਸੰਤ ਜੀ ਮਹਾਰਾਜ ਆਪਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਇੱਕ ਵਜੇ ਜਾਗ, ਇਸ਼ਨਾਨ ਕਰ, ਨਿੱਤਨੇਮ ਸਿਮਰਨ ਵਿੱਚ ਜੁੱਟ ਗਏ। ਪੰਜ ਵਜੇ ਸਭ ਨੂੰ ਆਪ ਨੇ ਜਗਾਇਆ ਅਤੇ ਸਮਝਾਇਆ, "ਪ੍ਰੇਮੀਓ! ਫ਼ਕੀਰੀ (ਗੁਰਮਤਿ ਮਾਰਗ) ਬੜੀ ਦੂਰ ਹੈ। ਜਦ ਤੱਕ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਹੋ ਕੇ ਸਰੀਰ ਤੋਂ ਉੱਤੇ ਉੱਠ ਕੇ ਪਾਰ ਨਾ ਹੋ ਜਾਵੇ, ਫ਼ਕੀਰ (ਗੁਰਮਤਿ ਮਾਰਗ ਦਾ ਪਾਂਧੀ) ਨਹੀਂ ਬਣਦਾ। ਅਸੀਂ ਤਾਂ ਥੋੜ੍ਹੇ ਜਿਹੇ ਦੁੱਖ ਨੂੰ ਦੁੱਖ ਮਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਭਾਈ! ਫ਼ਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ (ਬਾਣਾ) ਦੀ ਲਾਜ ਕਰਕੇ ਹੀ ਹਰ ਵੇਲੇ ਸਤਿਗੁਰੂ ਦਾ ਹੁਕਮ ਯਾਦ ਰਹੇ। ਗੁਰਮਤਿ ਅਨੁਸਾਰ ਫਕੀਰੀ ਦੇ ਅਰਥ ਇਹ ਹਨ, ਫ: ਫਨਾਹ ਅਥਵਾ ਆਪਣੀ ਹਉਮੈ ਨੂੰ ਮਾਰਨਾ; ਕ: ਕਿਨਾਰੇ ਅਥਵਾ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਵਸਤੂ ਨਾਲ ਮੋਹ ਨਹੀਂ ਪਾਉਣਾ; ਰ: ਰਹਿਮਦਿਲ ਅਥਵਾ ਕੋਈ ਵੀ ਬੁਰਾ-ਭਲਾ ਕਹੇ ਤਾਂ ਮਨ ਵਿੱਚ ਉਸ ਦੇ ਪ੍ਰਤੀ ਵਾਹਿਗੁਰੂ ਅੱਗੇ ਅਰਦਾਸ ਹੀ ਕਰਨੀ ਹੈ ਅਤੇ ਗੁੱਸਾ ਨਹੀਂ ਕਰਨਾ।" | — | |
| 8/6/22 | ![]() Sikh Di Sahaita | Sakhi - 56 | Sant Attar Singh ji Mastuana Wale | ਸਿੱਖ ਦੀ ਸਹਾਇਤਾ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ (੨੮੬) ਸੰਤ ਜੀ ਮਹਾਰਾਜ ਦੱਸਦੇ ਕਿ ਭਾਈ, ਗੁਰੂ ਸਿੱਖ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ, ਜਿਸ ਤਰ੍ਹਾਂ ਮਾਤਾ ਆਪਣੇ ਛੋਟੇ ਬੱਚੇ ਨੂੰ ਸੰਭਾਲਦੀ ਹੈ। ਜੇ ਰੋਵੇ ਅਤੇ ਆਖੇ ਨਾ ਲੱਗੇ ਤਾਂ ਝਿੜਕਦੀ ਹੈ, ਪਰ ਜੇ ਫੇਰ ਉਂਗਲ ਫੜ ਲਵੇ ਤਾਂ ਉਂਗਲ ਦੇ ਸਹਾਰੇ ਕੁੱਛੜ ਚੁੱਕ ਲੈਂਦੀ ਹੈ। ਏਸ ਤਰ੍ਹਾਂ ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਵਿੱਚ ਲੈ ਲੈਂਦਾ ਹੈ ਨਹੀਂ ਤਾਂ ਸਿੱਖ ਆਪਣੇ ਹੱਠ ਵਿੱਚ ਪਿਆ ਰੋਈ ਜਾਂਦਾ ਹੈ: ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ (੬੪੦) ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ, ਸਤਿਗੁਰੁ ਕੋਟਿ ਪੈਂਡਾ ਆਗੇ ਹਇ ਲੇਤ ਹੈ । (ਭਾਈ ਗੁਰਦਾਸ ਜੀ) | — | |
| 7/30/22 | ![]() Ap Varge Kive Baniye | Sakhi - 55 | Sant Attar Singh ji Mastuana Wale | 0000 | — | |
| 4/28/22 | ![]() Jaa Tis Bhaavai Taa Hukam Manaavai | Sakhi - 35 | Sant Attar Singh ji Mastuana Wale | #SantAttarSinghji #Sakhi #SantSamagam ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭) ਪੜ੍ਹਿਆ ਅਤੇ ਬੇੜੀ ਸਹਿਜ-ਸੁਭਾਇ ਹੀ ਦਰਿਆ ਪਾਰ ਕਰ ਗਈ। ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨਹੁੰਆਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ-ਬਾਣੀ ਸਿਮਰਨ ਵਿੱਚ ਜੁੱਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ: ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫) ਦੇ ਮਹਾਂਵਾਕ ਅਨੁਸਾਰ ਚੱਲਾਂਗੇ ਤਾਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜ੍ਹ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ (ਸੱਚਖੰਡ) ਪਹੁੰਚ ਜਾਵਾਂਗੇ। ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ (੫੯੫) ਸਚ ਖੰਡਿ ਵਸੈ ਨਿਰੰਕਾਰੁ ॥ (੮) | — |
Showing 7 of 7
Sponsor Intelligence
Sign in to see which brands sponsor this podcast, their ad offers, and promo codes.
Chart Positions
1 placement across 1 market.
Chart Positions
1 placement across 1 market.







